ਸਵੈ-ਰੋਜ਼ਗਾਰ, ਸਕਾਲਰਸ਼ਿਪ ਤੇ ਅਸ਼ੀਰਵਾਦ ਸਕੀਮਾਂ ਰਾਹੀਂ ਹਜ਼ਾਰਾਂ ਨੂੰ ਲਾਭ
ਹਰ ਹੱਕਦਾਰ ਤੱਕ ਸਰਕਾਰੀ ਯੋਜਨਾਵਾਂ ਦੀ ਪਹੁੰਚ ਯਕੀਨੀ ਬਣਾਉਣ ਦੇ ਨਿਰਦੇਸ਼
ਪੰਜਾਬ ਸਰਕਾਰ ਪੱਛੜੀਆਂ ਸ੍ਰੇਣੀਆਂ ਦੀ ਸਮਾਜਿਕ ਤੇ ਆਰਥਿਕ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਗੱਲ ਸ੍ਰੀ ਮਲਕੀਤ ਸਿੰਘ ਥਿੰਦ, ਚੇਅਰਮੈਨ, ਪੰਜਾਬ ਰਾਜ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਨੇ ਪੰਜਾਬ ਭਵਨ ਵਿਖੇ ਪੱਛੜੀਆਂ ਸ੍ਰੇਣੀਆਂ ਲਈ ਨਵ ਗਠਿਤ 11 ਬੋਰਡਾਂ ਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਕਹੀ। ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਪਹਿਲਾਂ ਹੀ ਕਈ ਭਲਾਈ ਕਾਰਜ ਕੀਤੇ ਜਾ ਰਹੇ ਹਨ ਅਤੇ ਹੁਣ ਨਵੇਂ ਬੋਰਡਾਂ ਦੀ ਸਥਾਪਨਾ ਨਾਲ ਇਹ ਯਤਨ ਹੋਰ ਮਜ਼ਬੂਤ ਹੋਣਗੇ।
ਮੀਟਿੰਗ ਦੌਰਾਨ ਬੈਕਫਿੰਕੋ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਸਵੈ-ਰੋਜ਼ਗਾਰ ਲਈ ਘੱਟ ਵਿਆਜ ਦਰਾਂ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। ਇਸ ਤਹਿਤ ਕਰਿਆਨੇ ਦੀਆਂ ਦੁਕਾਨਾਂ, ਡੇਅਰੀ ਫਾਰਮਿੰਗ ਵਰਗੀਆਂ ਗਤੀਵਿਧੀਆਂ ਲਈ 18 ਤੋਂ 55 ਸਾਲ ਦੇ ਪੰਜਾਬ ਦੇ ਵਸਨੀਕ ਯੋਗ ਹਨ। ਇਸ ਤੋਂ ਇਲਾਵਾ NBCFDC ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਵੀ ਦਿੱਤੇ ਜਾਂਦੇ ਹਨ।
ਅਸ਼ੀਰਵਾਦ ਸਕੀਮ ਸਬੰਧੀ ਦੱਸਿਆ ਗਿਆ ਕਿ ਸਾਲ 2025-26 ਦੌਰਾਨ 89 ਕਰੋੜ ਰੁਪਏ ਜਾਰੀ ਕਰਕੇ 17,533 ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ। ਇਸੇ ਤਰ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਓਬੀਸੀ ਅਧੀਨ 12.59 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ ਅਤੇ NSP ਪੋਰਟਲ ਰਾਹੀਂ 10,092 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਓਬੀਸੀ ਵਿਦਿਆਰਥੀਆਂ ਲਈ ਹੋਸਟਲਾਂ ਦੀ ਉਸਾਰੀ ਲਈ ਪ੍ਰਸਤਾਵ ਭਾਰਤ ਸਰਕਾਰ ਕੋਲ ਭੇਜੇ ਗਏ ਹਨ ਅਤੇ ਜਲਦੀ ਹੀ ਫੰਡ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਨਾਲ ਹੀ, ਸਰਕਾਰੀ ਨੌਕਰੀਆਂ ਅਤੇ ਦਾਖਲਿਆਂ ਵਿੱਚ ਪੱਛੜੀਆਂ ਸ੍ਰੇਣੀਆਂ ਲਈ ਰਿਜ਼ਰਵੇਸ਼ਨ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ।
ਚੇਅਰਮੈਨ ਸ੍ਰੀ ਥਿੰਦ ਨੇ ਬੋਰਡਾਂ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਵੀ ਯੋਗ ਵਿਅਕਤੀ ਨੂੰ ਪੱਛੜੀ ਸ੍ਰੇਣੀ ਦਾ ਸਰਟੀਫਿਕੇਟ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ ਉਸਨੂੰ ਤੁਰੰਤ ਸੰਬੰਧਤ ਜ਼ਿਲ੍ਹਾ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਜਾਵੇ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿਕ਼ਤ ਨਾ ਆਵੇ।
ਮੀਟਿੰਗ ਦੌਰਾਨ ਸ੍ਰੀ ਸੁਖਵਿੰਦਰ ਸਿੰਘ, ਚੇਅਰਮੈਨ, ਕੰਬੋਜ ਭਲਾਈ ਬੋਰਡ, ਸ੍ਰੀ ਬਾਰੀ ਸਲਮਾਨੀ ਅਲੀਆਸ ਅਬਦੁੱਲ ਬਾਰੀ,ਚੇਅਰਮੈਨ, ਪੰਜਾਬ ਰਾਜ ਮੁਸਲਿਮ ਭਲਾਈ ਬੋਰਡ, ਸ੍ਰੀ ਰਾਮ ਕੁਮਾਰ ਮੁਕਾਰੀ,ਚੇਅਰਮੈਨ, ਸੈਣੀ ਭਲਾਈ ਬੋਰਡ, ਗੁਰਮੀਤ ਸਿੰਘ ਬਾਵਾ,ਚੇਅਰਮੈਨ ਵੈਰਾਗੀ ਭਲਾਈ ਬੋਰਡ, ਰਿਟਾ: ਬ੍ਰਿਗ-ਰਾਜਕੁਮਾਰ,ਚੇਅਰਮੈਨ ਗੁੱਜਰ ਭਲਾਈ ਬੋਰਡ, ਕੇਸ਼ਵ ਵਰਮਾ,ਚੇਅਰਮੈਨ, ਸਵਰਨਕਾਰ ਭਲਾਈ ਬੋਰਡ, ਮੱਖਣ ਲਾਲ ਪਲਾਂਚੇਅਰਮੈਨ, ਸੈਣ ਸਮਾਜ ਭਲਾਈ ਬੋਰਡ, ਡੈਨੀਅਲ ਮਸੀਹ,ਚੇਅਰਮੈਨ ਮਸੀਹ ਭਲਾਈ ਬੋਰਡ ਸ੍ਰੀ ਸਤਪਾਲ ਸਿੰਘ ਸੋਖੀ ਚੇਅਰਮੈਨ, ਰਾਮਗੜੀਆਂ ਭਲਾਈ ਬੋਰਡ,ਅਤੇ ਸ੍ਰੀ ਰਾਜੂ ਕਨੋਜੀਆ, ਚੇਅਰਮੈਨ.ਕਨੌਜੀਆ ਭਲਾਈ ਬੋਰਡ ਹਾਜਰ ਸਨ। ਇਸ ਤੋਂ ਇਲਵਾ ਸਮਾਜਿਕ ਨਿਆ ਵਿਭਾਗ ਦੇ ਨੋਡਲ ਅਫਸਰ ਸ੍ਰੀ ਸੁਖਸਾਗਰ ਸਿੰਘ ਅਤੇ ਬੈਕਫਿੰਕੋ ਦੇ ਅਧਿਕਾਰੀ ਸ੍ਰੀ ਸੁਖਵਿੰਦਰ ਸਿੰਘ ਵੀ ਹਾਜਰ ਸਨ।
Punjab-Government-Sets-Up-11-New-Boards-For-Welfare-Of-Backward-Classes-Malkit-Singh-Thind
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)