November 25, 2026 20:49:57

ਡਾ. ਸੁਸ਼ਮਿੰਦਰ ਜੀਤ ਕੌਰ ਨੂੰ ਸਾਰਕ ਦੇਸ਼ਾਂ ਦੇ 67ਵੇਂ ਸਾਹਿਤਕ ਸਮਾਗਮ ਵਿੱਚ ਵੱਕਾਰੀ ਸਾਰਕ ਸਾਹਿਤ ਪੁਰਸਕਾਰ ਮਿਲਿਆ

Nov24,2026 | Meenu Galhotra | Ludhiana

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੇ ਅੰਗਰੇਜ਼ੀ ਵਿਭਾਗ ਦੀ ਮੁਖੀ, ਕਵਿੱਤਰੀ , ਸਾਹਿੱਤਕ ਸੰਪਾਦਕ ਤੇ ਸਫ਼ਲ ਅਨੁਵਾਦਕ ਡਾ. ਸੁਸ਼ਮਿੰਦਰ ਜੀਤ ਕੌਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਸਾਹਿਤ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਬਦਲੇ 67ਵੇਂ ਸਾਰਕ ਸਾਹਿੱਤ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਅੰਤਰਰਾਸ਼ਟਰੀ ਸਾਹਿਤਕ ਸਨਮਾਨ ਉਨ੍ਹਾਂ ਦੀ ਲੰਮੀ ਸਾਹਿਤਕ ਸਾਧਨਾ, ਸਿਰਜਣਾਤਮਕ ਪ੍ਰਤਿਭਾ ਅਤੇ ਸਾਹਿਤ ਦੇ ਵੱਖ-ਵੱਖ ਖੇਤਰਾਂ ਵਿੱਚ ਨਿਰੰਤਰ ਯੋਗਦਾਨ ਲਈ ਦਿੱਤਾ ਗਿਆ ਹੈ। ਇਸ ਚਾਰ ਰੋਜ਼ਾ ਅੰਤਰਰਾਸ਼ਟਰੀ ਸਾਹਿਤਕ ਸਮਾਗਮ ਵਿੱਚ ਦੱਖਣੀ ਏਸ਼ੀਆ ਦੇ ਵੱਖ ਵੱਖ ਦੇਸ਼ਾਂ ਤੋਂ ਆਏ ਪ੍ਰਸਿੱਧ ਕਵੀਆਂ, ਲੇਖਕਾਂ, ਸਾਹਿਤਕਾਰਾਂ, ਵਿਦਵਾਨਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ। ਡਾ. ਸੁਸ਼ਮਿੰਦਰ ਜੀਤ ਕੌਰ ਨੇ ਇਸ ਮੰਚ ਉੱਤੇ ਆਪਣੀਆਂ ਕਵਿਤਾਵਾਂ ਪੇਸ਼ ਕਰਨ ਦੇ ਨਾਲ-ਨਾਲ ਦੋ ਸਾਹਿਤਕ ਸੈਸ਼ਨਾਂ ਦੀ ਪ੍ਰਧਾਨਗੀ ਵੀ ਕੀਤੀ। ਉਨ੍ਹਾਂ ਨੇ ਪ੍ਰਸਿੱਧ ਲੇਖਿਕਾ ਪਦਮ ਸ਼੍ਰੀ ਅਜੀਤ ਕੌਰ ਦੀ ਪੰਜਾਬੀ ਪੁਸਤਕ 'ਓਸ ਪਾਰ' ਦੇ ਅੰਗਰੇਜ਼ੀ ਅਨੁਵਾਦ ਦੇ ਕੁਝ ਅੰਸ਼ ਵੀ ਪੇਸ਼ ਕੀਤੇ।ਡਾ. ਸੁਸ਼ਮਿੰਤਰਜੀਤ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੀ ਇਸ ਅਕਾਦਮਿਕ ਅਤੇ ਸਾਹਿਤਕ ਯਾਤਰਾ ਦੌਰਾਨ ਅਧਿਆਪਨ, ਖੋਜ, ਕਵਿਤਾ, ਅਨੁਵਾਦ ਅਤੇ ਸੰਪਾਦਨ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ। ਉਨ੍ਹਾਂ ਦੀਆਂ ਹੁਣ ਤੱਕ 25 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਾਵਿ-ਸੰਗ੍ਰਹਿ, ਅਨੁਵਾਦਿਤ ਰਚਨਾਵਾਂ ਅਤੇ ਸੰਪਾਦਿਤ ਪੁਸਤਕਾਂ ਸ਼ਾਮਲ ਹਨ। ਉਨ੍ਹਾਂ ਦੀਆਂ ਕਵਿਤਾਵਾਂ ਸੌ ਤੋਂ ਵੱਧ ਸਾਹਿਤਕ ਸੰਗ੍ਰਹਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਮਨੁੱਖੀ ਸੰਵੇਦਨਾਵਾਂ, ਔਰਤ ਦੇ ਅਨੁਭਵਾਂ, ਸਮਾਜਿਕ ਸਰੋਕਾਰਾਂ, ਯਾਦਾਂ, ਵਿਸਥਾਪਨ, ਰਿਸ਼ਤਿਆਂ ਅਤੇ ਜੀਵਨ ਦੇ ਅਣਕਹੇ ਪੱਖਾਂ ਨੂੰ ਬੜੀ ਗਹਿਰਾਈ ਨਾਲ ਅਭਿਵਿਅਕਤ ਕਰਦੀਆਂ ਹਨ।
ਅਨੁਵਾਦ ਦੇ ਖੇਤਰ ਵਿੱਚ ਉਹ ਪੰਜਾਬੀ ਅਤੇ ਅੰਗਰੇਜ਼ੀ ਸਾਹਿਤ ਦਰਮਿਆਨ ਰਚਨਾਤਮਕ ਸੰਵਾਦ ਸਥਾਪਿਤ ਕਰਨ ਦੇ ਨਾਲ ਨਾਲ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀਆਂ ਸੰਵੇਦਨਾਵਾਂ ਨੂੰ ਵਿਸ਼ਾਲ ਪਾਠਕ ਵਰਗ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ ਉਨ੍ਹਾਂ ਦੀਆਂ ਮਹੱਤਵਪੂਰਨ ਪੁਸਤਕਾਂ ਵਿੱਚ A Journey Towards Light, The Blue Potter ਅਤੇ Contemporary Indian stories in Translation
ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ।
ਸੰਪਾਦਕੀ ਖੇਤਰ ਵਿੱਚ ਵੀ ਡਾ. ਕੌਰ ਦੀ ਸਰਗਰਮ ਭੂਮਿਕਾ ਰਹੀ ਹੈ। ਉਹ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਹਿਤਕ ਜਰਨਲਾਂ
ਨਾਲ ਸੰਪਾਦਕੀ ਅਤੇ ਸਹਿ-ਸੰਪਾਦਕੀ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਹ Literary Voice ਦੇ ਐਸੋਸੀਏਟ ਐਡੀਟਰ, Matru Akshar ਦੇ ਪੰਜਾਬੀ ਭਾਗ ਦੇ ਸੰਪਾਦਕ, Literary Journal of Aesthetics ਦੇ ਡਿਪਟੀ ਚੀਫ਼ ਐਡੀਟਰ ਅਤੇ INNSAEI ਵਿੱਚ ਕਵਿਤਾ ਭਾਗ ਦੇ ਸੰਪਾਦਕ ਵਜੋਂ ਕਾਰਜਸ਼ੀਲ ਹਨ। ਉਨ੍ਹਾਂ ਦਾ ਇਹ ਯੋਗਦਾਨ ਨਵੀਆਂ ਸਾਹਿਤਕ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨ ਅਤੇ ਸਾਹਿਤਕ ਸੰਵਾਦ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਹੈ।
ਉਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇੰਟਰਨੈਸ਼ਨਲ ਅਕੈਡਮੀ ਆਫ ਐਥਿਕਸ ਅਤੇ ਵਰਲਡ ਪੋਇਟਰੀ ਕਾਨਫਰੰਸ ਨਾਲ ਸਬੰਧਤ ਸਨਮਾਨਾਂ ਰਾਹੀਂ ਉਨ੍ਹਾਂ ਨੂੰ ਤਿੰਨ ਵਾਰ ਸਨਮਾਨਿਤ ਕੀਤਾ ਗਿਆ ਹੈ। ਦੇਸ਼-ਵਿਦੇਸ਼ ਦੇ ਵੱਖ-ਵੱਖ ਸਾਹਿਤਕ ਉਤਸਵਾਂ ਅਤੇ ਕਵੀ ਦਰਬਾਰਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਉਨ੍ਹਾਂ ਦੀ ਅੰਤਰਰਾਸ਼ਟਰੀ ਸਾਹਿਤਕ ਪਛਾਣ ਦਾ ਪ੍ਰਮਾਣ ਹੈ।

About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑