ਭਾਰਤ ਦੀਆਂ ਪ੍ਰਮੁੱਖ ਟੈਲੀਕਾਮ ਕੰਪਨੀਆਂ—ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਅਗਲੇ ਸਾਲ ਪ੍ਰ" />
May 25, 2026 15:06:39

ਮੋਬਾਈਲ ਰੀਚਾਰਜ ਹੋ ਸਕਦਾ ਹੈ ਮਹਿੰਗਾ, ਅਗਲੇ ਸਾਲ 20 ਫੀਸਦੀ ਤੱਕ ਟੈਰਿਫ ਵਾਧੇ ਦੀ ਤਿਆਰੀ

Dec22,2025 | Mahak | Ludhiana

ਭਾਰਤ ਦੀਆਂ ਪ੍ਰਮੁੱਖ ਟੈਲੀਕਾਮ ਕੰਪਨੀਆਂ—ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਅਗਲੇ ਸਾਲ ਪ੍ਰੀਪੇਡ ਅਤੇ ਪੋਸਟਪੇਡ ਮੋਬਾਈਲ ਰੀਚਾਰਜ ਯੋਜਨਾਵਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕਰਨ ਦੀ ਤਿਆਰੀ ਕਰ ਰਹੀਆਂ ਹਨ। ਅਨੁਮਾਨ ਹੈ ਕਿ ਇਹ ਵਾਧਾ 20 ਫੀਸਦੀ ਤੱਕ ਹੋ ਸਕਦਾ ਹੈ, ਜੋ ਨਿਯਮਤ ਟੈਰਿਫ ਸੋਧਾਂ ਦਾ ਹਿੱਸਾ ਹੋਵੇਗਾ। ਇਸ ਨਾਲ ਟੈਲੀਕਾਮ ਉਦਯੋਗ ਦੇ ਮਾਲੀਏ ਵਿੱਚ ਵਾਧਾ ਹੋਣ ਦੀ ਉਮੀਦ ਹੈ।

ਬ੍ਰੋਕਰੇਜ ਫਰਮ ਮੋਰਗਨ ਸਟੈਨਲੀ ਦੀ ਰਿਪੋਰਟ ਮੁਤਾਬਕ, ਸਾਲ 2026 ਵਿੱਚ 4G ਅਤੇ 5G ਪ੍ਰੀਪੇਡ ਤੇ ਪੋਸਟਪੇਡ ਯੋਜਨਾਵਾਂ ਦੀਆਂ ਕੀਮਤਾਂ ਵਿੱਚ 16 ਤੋਂ 20 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਦਾ ਸਿੱਧਾ ਅਸਰ ਕੰਪਨੀਆਂ ਦੇ ਮਾਲੀਏ ਅਤੇ ਵਿੱਤੀ ਸਾਲ 2027 ਵਿੱਚ ਪ੍ਰਤੀ ਉਪਭੋਗਤਾ ਔਸਤ ਕਮਾਈ (ARPU) ’ਤੇ ਪਵੇਗਾ।

ਰਿਪੋਰਟ ਅਨੁਸਾਰ, ਕੰਪਨੀਆਂ ਹੌਲੀ-ਹੌਲੀ ਸਸਤੀਆਂ ਯੋਜਨਾਵਾਂ ਨੂੰ ਬੰਦ ਕਰ ਰਹੀਆਂ ਹਨ ਅਤੇ ਮਹਿੰਗੀਆਂ ਯੋਜਨਾਵਾਂ ਵਿੱਚ OTT ਵਰਗੇ ਵਾਧੂ ਲਾਭ ਜੋੜ ਰਹੀਆਂ ਹਨ। ਇਸ ਨਾਲ ਗਾਹਕਾਂ ਨੂੰ ਮਹਿੰਗੇ ਰੀਚਾਰਜ ਪਲਾਨ ਲੈਣੇ ਪੈ ਸਕਦੇ ਹਨ, ਜੋ ਉਨ੍ਹਾਂ ਦੀ ਜੇਬ ’ਤੇ ਭਾਰ ਪਾਵੇਗਾ।

ਜ਼ਿਕਰਯੋਗ ਹੈ ਕਿ ਟੈਲੀਕਾਮ ਕੰਪਨੀਆਂ ਪਹਿਲਾਂ ਵੀ ਕਈ ਵਾਰ ਟੈਰਿਫ ਵਧਾ ਚੁੱਕੀਆਂ ਹਨ—2019 ਵਿੱਚ 15 ਤੋਂ 50 ਫੀਸਦੀ, 2021 ਵਿੱਚ 20 ਤੋਂ 25 ਫੀਸਦੀ ਅਤੇ 2024 ਵਿੱਚ 10 ਤੋਂ 20 ਫੀਸਦੀ ਤੱਕ ਕੀਮਤਾਂ ਵਧੀਆਂ ਸਨ। 2025 ਵਿੱਚ ਵੀ ਟੈਰਿਫ ਵਾਧੇ ਦੀ ਉਮੀਦ ਸੀ, ਪਰ ਅਜੇ ਤੱਕ ਇਸ ’ਤੇ ਕੋਈ ਫੈਸਲਾ ਨਹੀਂ ਹੋਇਆ।

Mobile-Recharge-May-Become-Expensive-Tariff-Hike-Of-Up-To-20-Percent-Planned-Next-Year


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead