March 28, 2026 03:39:57

20 ਮਿਲੀਅਨ ਕਮੈਂਟਸ ਦਾ ਟਾਰਗੇਟ! ਸਿੱਧੂ ਮੂਸੇਲਵਾਲੇ ਦੇ ਗਾਣੇ ਬਰੋਟਾ ਨੂੰ ਲੈਕੇ ਫੇਰ ਮਚੀ ਹਲਚਲ

Dec19,2025 | Mehak Khanna | Ludhiana

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੁਸੇਵਾਲੇ ਦਾ ਨਾਂ ਅੱਜ ਵੀ ਫੈਂਸ ਦੇ ਦਿਲਾਂ ਵਿਚ ਧੜਕਦਾ ਹੈ। ਇਕ ਵਾਰ ਫੇਰ ਮਸ਼ਹੂਰ ਗਾਣਾ ‘ਬਰੋਟਾ’ ਸੋਸ਼ਲ ਮੀਡੀਆ ਤੇ ਜ਼ਬਰਦਸਤ ਚਰਚਾ ਦਾ ਕੇਂਦਰ ਬਣਿਆ ਹੈ। ਦਰਅਸਲ, ਸਿੱਧੂ ਦੇ ਅਧਿਕਾਰਿਤ ਸੋਸ਼ਲ ਮੀਡੀਆ ਪੇਜ ਤੇ ਕੀਤੀ ਗਈ ਇਕ ਪੋਸਟ ਨੇ ਫੈਨਜ਼ ਵਿਚਕਾਰ ਨਵਾਂ ਜੋਸ਼ ਭਰ ਦਿੱਤਾ ਹੈ। ਪੋਸਟ ਵਿੱਚ ਲਿਖਿਆ ਗਿਆ ਹੈ "WHAT’S NEXT? 20M COMMENTS ON BAROTA YOUTUBE AND WE BREAK THE INTERNET", ਜਿਸ ਨਾਲ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਪੋਸਟ ਸਾਹਮਣੇ ਆਉਂਦੇ ਹੀ ਮੂਸੇਵਾਲਾ ਦੇ ਫੈਨਜ਼ ਵੱਡੀ ਗਿਣਤੀ ਵਿੱਚ ਯੂਟਿਊਬ ਤੇ ਹੋਰ ਡਿਜ਼ਿਟਲ ਪਲੇਟਫਾਰਮਾਂ ‘ਤੇ ਸਰਗਰਮ ਹੋ ਗਏ ਹਨ। ਹਰ ਕੋਈ ਕਮੈਂਟ ਕਰ ਕੇ 20 ਮਿਲੀਅਨ ਦਾ ਅੰਕੜਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। "WHAT’S NEXT?" ਵਰਗੀ ਲਾਈਨ ਨੇ ਇਹ ਸੰਕੇਤ ਦਿੱਤਾ ਹੈ ਕਿ ਸ਼ਾਇਦ ਕੋਈ ਵੱਡਾ ਐਲਾਨ, ਨਵਾਂ ਗੀਤ ਜਾਂ ਖਾਸ ਸਰਪ੍ਰਾਈਜ਼ ਫੈਨਜ਼ ਦੀ ਉਡੀਕ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤ ਅੱਜ ਵੀ ਰਿਕਾਰਡ ਤੋੜ ਰਹੇ ਹਨ ਅਤੇ ਹਰ ਨਵੀਂ ਪੋਸਟ ਨਾਲ ਉਨ੍ਹਾਂ ਦਾ ਨਾਮ ਟ੍ਰੈਂਡ ਕਰਨ ਲੱਗ ਪੈਂਦਾ ਹੈ। ਹੁਣ ਸਾਰੇ ਫੈਨਜ਼ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਮੂਸੇਵਾਲਾ ਟੀਮ ਵੱਲੋਂ ਅਗਲਾ ਵੱਡਾ ਧਮਾਕਾ ਕੀ ਹੋਣ ਜਾ ਰਿਹਾ ਹੈ।

Target-Of-20-Million-Comments-Sidhu-Muselwale-s-Song-Barota-Creates-A-Stir-Again


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead