March 28, 2026 10:21:32

ਲੁਧਿਆਣਾ ਵਿੱਚ ਐਨਸੀਡੀ ਜਾਂਚ ਅਤੇ ਪ੍ਰਾਇਮਰੀ ਹੈਲਥ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਮੋਬਾਇਲ ਮੈਡੀਕਲ ਵੈਨ ਦੀ ਸ਼ੁਰੂਆਤ

Nov14,2025 | Meenu Galhotra | Ludhiana

ਜਿਲ੍ਹੇ ਦੇ ਹਰ ਵਿਅਕਤੀ ਤੱਕ ਸੌਖੀਆਂ ਅਤੇ ਗੁਣਵੱਤਾ ਯੁਕਤ ਸਿਹਤ ਸੇਵਾਵਾਂ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਲੈਂਡਮਾਰਕ ਕੇਅਰਜ਼ – ਕਮਿਊਨਟੀ ਹੈਲਥ ਐਂਡ ਵੈਲਬੀਇੰਗ ਪ੍ਰੋਗਰਾਮ, ਲਾਈਫਸਟਾਈਲ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟੇਡ ਦੇ ਸਹਿਯੋਗ ਅਤੇ ਚਾਈਲਡ ਸਰਵਾਈਵਲ ਇੰਡੀਆ ਦੀ ਕਾਰਗੁਜ਼ਾਰੀ ਨਾਲ, ਲੁਧਿਆਣਾ ਵਿੱਚ ਐਨਸੀਡੀ (ਗੈਰ-ਸੰਚਾਰੀ ਰੋਗ) ਜਾਂਚ ਅਤੇ ਪ੍ਰਾਇਮਰੀ ਹੈਲਥ ਸੇਵਾਵਾਂ ਲਈ ਸਮਰਪਿਤ ਮੋਬਾਇਲ ਮੈਡੀਕਲ ਵੈਨ ਦੀ ਸ਼ੁਰੂਆਤ ਕੀਤੀ।
ਸਿਵਲ ਲਾਈਨਜ਼ ਸਥਿਤ ਦਫ਼ਤਰ ਤੋਂ ਸਿਵਲ ਸਰਜਨ ਡਾ. ਰਮਨਦੀਪ ਅਹਲੂਵਾਲੀਆ ਨੇ ਵੈਨ ਨੂੰ ਹਰੀ ਝੰਡੀ ਦਿਖਾਈ। ਇਹ ਵੈਨ ਫੋਕਲ ਪਾਇੰਟ ਸਮੇਤ ਬਾਰ੍ਹਾਂ ਮਜ਼ਦੂਰ ਅਤੇ ਵੰਚਿਤ ਇਲਾਕਿਆਂ ਵਿੱਚ ਜਾ ਕੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਆਦਿ ਦੀ ਐਨਸੀਡੀ ਜਾਂਚ, ਸਲਾਹ ਅਤੇ ਜ਼ਰੂਰੀ ਇਲਾਜ ਦੀ ਸਹੂਲਤ ਮੁਹੱਈਆ ਕਰੇਗੀ।
ਇਸ ਮੌਕੇ ‘ਤੇ ਡਾ. ਰਮਨਦੀਪ ਅਹਲੂਵਾਲੀਆ ਨੇ ਕਿਹਾ ਕਿ ਮੋਬਾਇਲ ਮੈਡੀਕਲ ਸੇਵਾਵਾਂ ਉਹਨਾਂ ਲੋਕਾਂ ਲਈ ਜੀਵਨਦਾਇਨੀ ਸਾਬਤ ਹੁੰਦੀਆਂ ਹਨ ਜੋ ਸਿਹਤ ਕੇਂਦਰਾਂ ਤੱਕ ਨਹੀਂ ਪਹੁੰਚ ਸਕਦੇ। ਇਹ ਵੈਨ ਐਨਸੀਡੀ ਦੀ ਸ਼ੁਰੂਆਤੀ ਪਹਚਾਣ, ਸਮੇਂ-ਸਿਰ ਇਲਾਜ ਅਤੇ ਸਮੁਦਾਇ ਵਿੱਚ ਬਿਹਤਰ ਸਿਹਤ ਜਾਗਰੂਕਤਾ ਨੂੰ ਪ੍ਰੋਤਸਾਹਿਤ ਕਰੇਗੀ। ਸਾਨੂੰ ਬਿਮਾਰੀਆਂ ਦੇ ਰੁਝਾਨਾਂ ਦੀ ਨਿਗਰਾਨੀ ਅਤੇ ਰੋਕਥਾਮੀ ਕਦਮ ਚੁੱਕਣ ਵਿੱਚ ਵੀ ਵੱਡੀ ਸਹਾਇਤਾ ਮਿਲੇਗੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਇਸ ਤਰ੍ਹਾਂ ਦੀਆਂ ਜਨ-ਕੇਂਦਰਿਤ ਪਹਿਲਾਂ ਨੂੰ ਹਮੇਸ਼ਾਂ ਉਤਸ਼ਾਹਿਤ ਕਰਦਾ ਹੈ, ਅਤੇ ਸਰਕਾਰੀ–ਨਿੱਜੀ ਭਾਗੀਦਾਰੀ ਨਾਲ ਸਿਹਤ ਸੇਵਾਵਾਂ ਦੀ ਪਹੁੰਚ ਹੋਰ ਮਜ਼ਬੂਤ ਹੁੰਦੀ ਹੈ।
ਲੈਂਡਮਾਰਕ ਕੇਅਰਜ਼ ਅਤੇ ਚਾਈਲਡ ਸਰਵਾਈਵਲ ਇੰਡੀਆ ਦੀ ਇਹ ਸਾਂਝ ਸਿਹਤ ਵਿਭਾਗ ਨਾਲ ਮਜ਼ਬੂਤ ਸਹਿਯੋਗ ਦਾ ਪ੍ਰਤੀਕ ਹੈ, ਜਿਸ ਦਾ ਉਦੇਸ਼ ਸਮੁਦਾਇਕ ਸਿਹਤ ਨੂੰ ਬਿਹਤਰ ਬਣਾਉਣਾ ਅਤੇ ਐਨਸੀਡੀ ਦੇ ਬੋਝ ਨੂੰ ਘਟਾਉਣਾ ਹੈ।
ਇਸ ਮੌਕੇ ‘ਤੇ ਡਾ. ਅਮਨਪ੍ਰੀਤ ਕੌਰ, ਡਾ. ਜਗਦੀਪ ਕੌਰ, ਡਾ. ਹਰਬਿੰਦਰ ਸਿੰਘ, ਬ੍ਰਿਜੇਸ਼ ਕੁਮਾਰ (NHM), ਸਿਹਤ ਵਿਭਾਗ ਦੇ ਹੋਰ ਅਧਿਕਾਰੀ, ਦੀਪਾ ਬਾਜਾਜ, ਚਾਈਲਡ ਸਰਵਾਈਵਲ ਇੰਡੀਆ ਅਤੇ ਮਨੀਸ਼ ਸੈਣੀ, ਲਾਈਫਸਟਾਈਲ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟੇਡ ਵੀ ਮੌਜੂਦ ਸਨ।

Mobile-Medical-Van-Launched-In-Ludhiana-To-Strengthen-Ncd-Screening-And-Primary-Healthcare-Services


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead