March 28, 2026 11:34:56

ਸ਼ਾਪਰਜ਼ ਸਟਾਪ ਨੇ ਲੁਧਿਆਣਾ ਵਿੱਚ ਨਵਾਂ ਪਤਾ ਅਪਣਾਇਆ, ਸ਼ਹਿਰ ਦੇ ਪ੍ਰੀਮੀਅਮ ਫੈਸ਼ਨ ਦਰਸ਼ੇ ਨੂੰ ਦਿੱਤਾ ਨਵਾਂ ਆਯਾਮ

Nov18,2025 | Meenu Galhotra | Ludhiana

ਡਾਊਨਟਾਊਨ ਮਾਰਕੀਟ ਵਿੱਚ ਸਟੋਰ ਲਾਂਚ; ਪ੍ਰੀਮੀਅਮ ਵਿਂਟਰ ਅਤੇ ਵੈਡਿੰਗ ਕਲੈਕਸ਼ਨ ਦੇ ਹਾਈ-ਗਲੈਮ ਫੈਸ਼ਨ ਸ਼ੋਕੇਸ ਨਾਲ ਹੋਇਆ ਸ਼ੁਭਾਰੰਭ

ਭਾਰਤ ਦੇ ਪ੍ਰੀਮੀਅਮ ਫੈਸ਼ਨ, ਬਿਊਟੀ ਅਤੇ ਗਿਫਟਿੰਗ ਡੈਸਟਿਨੇਸ਼ਨ ਸ਼ਾਪਰਜ਼ ਸਟਾਪ ਨੇ ਭਾਰਤ ਦੇ ਮੈਨਚੈਸਟਰ ਵਜੋਂ ਪ੍ਰਸਿੱਧ ਸ਼ਹਿਰ ਲੁਧਿਆਣਾ ਵਿੱਚ ਆਪਣੇ ਨਵੇਂ ਸਟੋਰ ਦਾ ਡਾਊਨਟਾਊਨ ਮਾਰਕੀਟ, ਬੀ.ਆਰ.ਐਸ. ਨਗਰ ਵਿੱਚ ਸ਼ਾਨਦਾਰ ਫੈਸ਼ਨ ਸ਼ੋਅ ਦੇ ਨਾਲ ਉਦਘਾਟਨ ਕੀਤਾ। ਮਸ਼ਹੂਰ ਫੈਸ਼ਨ ਆਇਕਨ ਮਾਰਕ ਰੋਬਿੰਸਨ ਵੱਲੋਂ ਕੋਰੀਓਗ੍ਰਾਫ ਕੀਤੇ ਗਏ ਇਸ ਸ਼ੋਅ ਵਿੱਚ ਸ਼ਾਪਰਜ਼ ਸਟਾਪ ਦਾ ਨਵਾਂ ਪ੍ਰੀਮੀਅਮ ਕਲੈਕਸ਼ਨ ਪ੍ਰਦਰਸ਼ਤ ਕੀਤਾ ਗਿਆ। ਇਸ ਸਮਾਗਮ ਨੇ ਸਟੋਰ ਦੇ ਗ੍ਰੈਂਡ ਲਾਂਚ ਨੂੰ ਯਾਦਗਾਰ ਬਣਾ ਦਿੱਤਾ, ਜਿੱਥੇ ਇੱਕ ਹੀ ਛੱਤ ਹੇਠ ਗਲੈਮਰ ਅਤੇ ਸਟਾਈਲ ਦਾ ਮਿਲਾਪ ਦੇਖਣ ਨੂੰ ਮਿਲਿਆ।ਹੁਣ ਲੁਧਿਆਣਾ ਦੇ ਖਰੀਦਦਾਰ 500 ਤੋਂ ਵੱਧ ਬ੍ਰਾਂਡ, ਤਾਜ਼ਾ ਫੈਸ਼ਨ ਟ੍ਰੈਂਡ, ਉੱਚ-ਪੱਧਰੀ ਬਿਊਟੀ ਅਨੁਭਵ ਅਤੇ ਘੜੀਆਂ, ਬੈਗ ਅਤੇ ਗਿਫਟਿੰਗ ਵਿਕਲਪਾਂ ਦੀ ਵਧੀਆ ਰੇਂਜ ਦਾ ਲਾਹਾ ਲੈ ਸਕਣਗੇ। ਸ਼ਾਪਰਜ਼ ਸਟਾਪ ਦਾ ਮਸ਼ਹੂਰ ‘ਫਰਸਟ ਸਿਟੀਜ਼ਨਜ਼ ਕਲੱਬ’ ਲੋਇਲਟੀ ਪ੍ਰੋਗਰਾਮ ਖਰੀਦਦਾਰੀ ਅਨੁਭਵ ਨੂੰ ਹੋਰ ਵੀ ਵਧੇਰੇ ਰਿਵਾਰਡਿੰਗ ਅਤੇ ਮਨਮੋਹਕ ਬਣਾਏਗਾ।ਨਵੇਂ ਸਟੋਰ ਬਾਰੇ ਗੱਲ ਕਰਦੇ ਹੋਏ, ਸ਼ਾਪਰਜ਼ ਸਟਾਪ ਲਿਮਿਟੇਡ ਦੇ ਕਸਟਮਰ ਕੇਅਰ ਅਸੋਸੀਏਟ, ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸ਼੍ਰੀ ਕਵਿੰਦ੍ਰ ਮਿਸ਼ਰਾ ਨੇ ਕਿਹਾ: “ਸਾਡੇ ਗਾਹਕ ਸਾਡੇ ਹਰ ਕੰਮ ਦਾ ਕੇਂਦਰ ਹਨ। ਲੁਧਿਆਣਾ ਵਿੱਚ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਸਾਡੀ ਵਾਧੇ ਲਈ ਗਾਹਕਾਂ ਦੇ ਭਰੋਸੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਨਵੇਂ ਸਥਾਨ ਵੱਲ ਇਹ ਤਬਦੀਲੀ ਸਾਡੇ ਲਈ ਇੱਕ ਨਵਾਂ ਅਧਿਆਇ ਹੈ—ਜੋ ਵੱਡੇ ਪ੍ਰੀਮੀਅਮ ਬ੍ਰਾਂਡਾਂ ਦਾ ਪੋਰਟਫੋਲਿਓ ਅਤੇ ਹੋਰ ਇਮਰਸਿਵ ਖਰੀਦਦਾਰੀ ਅਨੁਭਵ ਲਿਆਉਂਦਾ ਹੈ। ਸਾਨੂੰ ਯਕੀਨ ਹੈ ਕਿ ਇਹ ਕਦਮ ਸ਼ਹਿਰ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰੇਗਾ ਅਤੇ ਲੁਧਿਆਣਾ ਦੇ ਸਟਾਈਲ ਪ੍ਰਤੀ ਸਚੇਤ ਗਾਹਕਾਂ ਦੀਆਂ ਬਦਲਦੀਆਂ ਉਮੀਦਾਂ ਨੂੰ ਪੂਰਾ ਕਰੇਗਾ।”ਡਾਊਨਟਾਊਨ ਮਾਰਕੀਟ, ਬੀ.ਆਰ.ਐਸ. ਨਗਰ ਵਿੱਚ ਸਥਿਤ ਇਹ ਨਵਾਂ ਸ਼ਾਪਰਜ਼ ਸਟਾਪ ਸਟੋਰ ਅੰਤਰਰਾਸ਼ਟਰੀ ਅਤੇ ਭਾਰਤੀ ਪ੍ਰੀਮੀਅਮ ਫੈਸ਼ਨ ਬ੍ਰਾਂਡਾਂ ਦੀ ਸ਼੍ਰੇਸ਼ਠ ਰੇਂਜ ਪੇਸ਼ ਕਰਦਾ ਹੈ, ਜਿਵੇਂ SNCC, G Star, BOSS, Superdry, GAS, Louis Philippe, USPA, UCB, Vero Moda, Rareism, AND, Aarke ਆਦਿ। ਬਿਊਟੀ ਬ੍ਰਾਂਡਾਂ ਵਿੱਚ M.A.C, Armani, Versace, YSL, Maybelline, L'Oréal, Lakmé ਅਤੇ Joyology ਸ਼ਾਮਲ ਹਨ। ਇਸ ਤੋਂ ਇਲਾਵਾ, ਸਟੋਰ ਵਿੱਚ Hugo Boss, Calvin Klein, Gucci, Guess ਅਤੇ Emporio Armani ਦੇ ਲਗਜ਼ਰੀ ਫ੍ਰੇਗਰੈਂਸ ਅਤੇ Michael Kors, Just Cavalli ਅਤੇ VYLYS ਦੇ ਸਟਾਈਲਿਸ਼ ਟਾਈਮਪੀਸ ਵੀ ਉਪਲਬਧ ਹਨ। ਜੁੱਤਿਆਂ ਦੀ ਰੇਂਜ ਵਿੱਚ Adidas, Skechers ਅਤੇ Puma ਜਿਹੇ ਟੌਪ ਬ੍ਰਾਂਡ ਵੀ ਸ਼ਾਮਲ ਹਨ—ਇਸ ਤਰ੍ਹਾਂ ਇੱਕ ਪੂਰਾ ਲਾਈਫਸਟਾਈਲ ਅਨੁਭਵ ਇੱਕ ਹੀ ਛੱਤ ਹੇਠ ਉਪਲਬਧ ਹੈ।ਸਟੋਰ ਵਿੱਚ ਸਿਗਨੇਚਰ ਸੇਵਾਵਾਂ ਜਿਵੇਂ ਕਿ ਪਰਸਨਲ ਸ਼ਾਪਰ, ਮੁਫ਼ਤ ਬਿਊਟੀ ਮੇਕਓਵਰ, ਖ਼ਾਸ ਲੋਇਲਟੀ ਲਾਭ, 50+ ਬ੍ਰਾਂਡਾਂ ਉੱਤੇ ਖ਼ਾਸ ਆਫ਼ਰ, ਅਤੇ ₹60,000 ਦੀ ਖਰੀਦ 'ਤੇ ₹16,000 ਦੇ ਈ-ਗਿਫਟ ਵਾਊਚਰ ਵੀ ਦਿੱਤੇ ਜਾ ਰਹੇ ਹਨ, ਜੋ ਲੁਧਿਆਣਾ ਵਾਸੀਆਂ ਨੂੰ ਇੱਕ ਹੋਰ ਵਿਅਕਤੀਗਤ ਅਤੇ ਪ੍ਰੀਮੀਅਮ ਖਰੀਦਦਾਰੀ ਅਨੁਭਵ ਪ੍ਰਦਾਨ ਕਰਦੇ ਹਨ। ਇਸ ਲਾਂਚ ਨਾਲ, ਸ਼ਾਪਰਜ਼ ਸਟਾਪ ਭਾਰਤ ਦੇ ਤੇਜ਼ੀ ਨਾਲ ਬਦਲ ਰਹੇ ਰਿਟੇਲ ਪਰਿਦ੍ਰਿਸ਼ ਦੇ ਨਾਲ ਕਦਮ ਮਿਲਾਉਣ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਸ਼ਾਪਰਜ਼ ਸਟਾਪ ਲਿਮਿਟੇਡ ਬਾਰੇ:ਸ਼ਾਪਰਜ਼ ਸਟਾਪ ਲਿਮਿਟੇਡ ਭਾਰਤ ਦਾ ਪ੍ਰਮੁੱਖ ਪ੍ਰੀਮਿਯਮ ਫੈਸ਼ਨ ਅਤੇ ਬਿਊਟੀ ਰਿਟੇਲਰ ਹੈ, ਜਿਸ ਦੀ ਸਥਾਪਨਾ 1991 ਵਿੱਚ ਹੋਈ ਸੀ। 114 ਡਿਪਾਰਟਮੈਂਟ ਸਟੋਰਾਂ ਦੇ ਵਿਸ਼ਾਲ ਨੈੱਟਵਰਕ ਦੇ ਨਾਲ, ਕੰਪਨੀ 11 ਪ੍ਰੀਮੀਅਮ ਹੋਮ ਕਾਂਸੈਪਟ ਸਟੋਰ ਅਤੇ M.A.C, Estée Lauder, Bobbi Brown, Clinique, Jo Malone, NARS, ARMANI Beauty, PRADA Beauty ਅਤੇ SSBeauty ਸਮੇਤ 84 ਸਪੈਸ਼ਲਟੀ ਬਿਊਟੀ ਸਟੋਰਾਂ, 78 INTUNE ਸਟੋਰਾਂ ਅਤੇ 20 ਏਅਰਪੋਰਟ ਸਟੋਰਾਂ ਦਾ ਸੰਚਾਲਨ ਕਰਦੀ ਹੈ—ਜੋ ਕੁੱਲ ਮਿਲਾ ਕੇ 4.5 ਮਿਲੀਅਨ ਵਰਗ ਫੁੱਟ ਖੇਤਰ ਵਿੱਚ ਫੈਲੇ ਹੋਏ ਹਨ।ਸ਼ਾਪਰਜ਼ ਸਟਾਪ ਭਾਰਤ ਦੇ ਸਭ ਤੋਂ ਪੁਰਾਤਨ ਅਤੇ ਪ੍ਰਤਿਸ਼ਠਿਤ ਲੋਇਲਟੀ ਪ੍ਰੋਗਰਾਮ ‘ਫਰਸਟ ਸਿਟੀਜ਼ਨ’ ਦਾ ਘਰ ਹੈ। ਕੰਪਨੀ ਦੀ ਵਿਲੱਖਣ ‘ਪਰਸਨਲ ਸ਼ਾਪਰ’ ਸੇਵਾ ਭਾਰਤੀ ਖਰੀਦਦਾਰੀ ਸੰਸਕਾਰ ਵਿੱਚ ਤਬਦੀਲੀ ਲਿਆ ਰਹੀ ਹੈ, ਜੋ ਗਾਹਕਾਂ ਨੂੰ ਵਧੇਰੇ ਮੁੱਲ, ਸਹੂਲਤ ਅਤੇ ਇੱਕ ਬਿਨਾ ਰੁਕਾਵਟ ਪ੍ਰੀਮੀਅਮ ਅਨੁਭਵ ਪ੍ਰਦਾਨ ਕਰਦੀ ਹੈ।ਬ੍ਰਾਂਡ ਦੀ ਵੱਖ-ਵੱਖ ਓਮਨੀ-ਚੈਨਲ ਪੇਸ਼ਕਸ਼ 800+ ਪ੍ਰਮਾਣਿਤ ਅਤੇ ਭਰੋਸੇਯੋਗ ਬ੍ਰਾਂਡਾਂ ਦੇ ਨਾਲ ਇੱਕ ਬੇਮਿਸਾਲ ਰੇਂਜ ਪ੍ਰਦਾਨ ਕਰਦੀ ਹੈ, ਜਿਸ ਦਾ ਮੁੱਖ ਉਦੇਸ਼ ਹੈ—ਗਾਹਕਾਂ ਨੂੰ ਉਤਕ੍ਰਿਸ਼ਟ ਅਨੁਭਵ ਪ੍ਰਦਾਨ ਕਰਨਾ।

Shoppers-Stop-Shifts-To-A-New-Address-In-Ludhiana-Elevates-The-City-s-Premium-Fashion-Landscape


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead