ਅੱਜ ਸਤਲੁਜ ਕਲੱਬ ਲੁਧਿਆਣਾ ਵਿਖੇ ਲੁਧਿਆਣਾ ਫਸਟ ਕਲੱਬ ਵੱਲੋਂ ਆਯੋਜਿਤ ਸਮਾਗਮ ਦੌਰਾਨ ਸਾਬਕਾ ਚੇਅਰਮੈਨ ਪੀ.ਐਸ.ਆਈ.ਡੀ.ਸੀ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਬੰਧਕ ਸਕੱਤਰ ਅਸ਼ਵਨੀ ਅਰੋੜਾ ਨੇ ਅੰਤਰਰਾਸ਼ਟਰੀ ਸੀਨੀਅਰ ਸਿਟੀਜਨ ਡੇਅ ‘ਤੇ ਸਤਲੁਜ ਕਲੱਬ ਦੇ ਜਨਰਲ ਸੈਕਟਰੀ ਡਾ. ਅਸ਼ੀਸ਼ ਅਹੂਜਾ, 89 ਸਾਲ ਦੀ ਉਮਰ ਵਿੱਚ ਤੰਦਰੁਸਤ ਮੇਜਰ ਭੰਬ, ਵੀਰ ਚੱਕਰ ਵਿਜੇਤਾ ਕਰਨਲ ਐਚ.ਐਸ ਕਾਹਲੋ, ਪ੍ਰਿੰਸੀਪਲ ਸਤੀਸ਼ ਸ਼ਰਮਾ, ਮਹਿੰਦਰ ਸਿੰਘ ਇਰੋਜ, ਕਰਨਲ ਆਈ.ਐਸ ਸੰਧੂ, ਕਰਨਲ ਸਿੱਧੂ, ਰਿਟਾ. ਚੀਫ ਇੰਜੀਨੀਅਰ ਅਤੇ ਜੱਜ ਆਰ. ਐਸ ਖੋਖਰ, ਬਾਰ ਸੈਕਟਰੀ ਭੁਪਿੰਦਰ ਦੇਵ, ਐਸ.ਐਸ ਬੇਦੀ, ਚੀਫ ਇੰਜੀ. ਮਨਪ੍ਰੀਤ ਚਾਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਸਾਬਕਾ ਜਨਰਲ ਸਕੱਤਰ ਗੁਰਿੰਦਰ ਕੈਰੋ ਨੇ ਸ਼੍ਰੀ ਬਾਵਾ ਅਤੇ ਮੁਕੇਸ਼ ਸੂਦ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਸਮੇਂ ਉਪਰੋਕਤ ਸੀਨੀਅਰ ਸਿਟੀਜਨ ਨੇ ਵਿਚਾਰ ਪੇਸ਼ ਕਰਦੇ ਹੋਏ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਭਾਰਤੀ ਸਮਾਜ ਅੰਦਰ ਅਸੀਂ ਆਪਣੇ ਗੌਰਵਮਈ ਸੱਭਿਆਚਾਰ, ਸੰਸਕ੍ਰਿਤੀ ਅਤੇ ਨੈਤਿਕਤਾ ਨੂੰ ਭੁੱਲ ਰਹੇ ਹਾਂ ਜੋ ਸਾਡੇ ਅਮੀਰ ਵਿਰਸੇ ਨੂੰ ਕਲੰਕਿਤ ਕਰਦਾ ਹੈ। ਉਹਨਾਂ ਕਿਹਾ ਕਿ ਵੈਸਟਰਨ ਸੱਭਿਅਤਾ ਦਾ ਅਸਰ ਸਾਨੂੰ ਮਾਡਰਨ ਨਹੀਂ ਬਣਾ ਰਿਹਾ। ਲੋੜ ਹੈ ਵੈਸਟਰਨ ਸੱਭਿਅਤਾ ਦੀਆਂ ਚੰਗੀਆਂ ਚੀਜ਼ਾਂ ਜੀਵਨ ਅੰਦਰ ਗ੍ਰਹਿਣ ਕਰੀਏ ਅਤੇ ਆਪਣੀ ਸਭਿਅਤਾ ਦਾ ਸਤਿਕਾਰ ਕਰਦੇ ਹੋਏ ਸੋਹਣੇ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਈਏ। ਸਾਡਾ ਅੱਜ ਦੀ ਪੀੜੀ ਨੂੰ ਇਹੀ ਸੰਦੇਸ਼ ਹੈ।
About Us
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)
Address
PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com