ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਮਿਤੀ 12-09-25 ਨੂੰ ਜ਼ਿਲ੍ਹਾ ਲੁਧਿਆਣਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ, ਚੂਹੜਪੁਰ, ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ, ਲਾਦੀਆਂ ਖੁਰਦ, ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ, ਹੈਬੋਵਾਲ ਕਲਾਂ ਇਸ ਦੇ ਨਾਲ ਹੀ ਆਂਗਣਵਾੜੀ ਸੈਂਟਰ ਚੂਹੜਪੁਰ ਅਤੇ ਲਾਦੀਆਂ ਖੁਰਦ ਆਦਿ ਦਾ ਦੌਰਾ ਕੀਤਾ ਗਿਆ।
ਉਪਰੋਕਤ ਲਿਖੇ ਗਏ ਸਰਕਾਰੀ ਸਕੂਲਾ ਵਿੱਚ ਚੱਲ ਰਹੀ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਿਡ ਡੇ ਮੀਲ ਅਤੇ ਅਨਾਜ ਭੰਡਾਰ ਘਰ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਇਹਨਾਂ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਪ੍ਰਬੰਧ ਠੀਕ ਪਾਇਆ ਗਿਆ। ਮੈਂਬਰ ਸਾਹਿਬਾਨ ਵਲੋਂ ਸੁਤੰਸ਼ਟੀ ਪ੍ਰਗਟ ਕੀਤੀ ਗਈ। ਮੈਂਬਰ ਸਾਹਿਬਾਨ ਵਲੋਂ ਸਕੂਲਾ ਨੂੰ ਸਾਫ ਸਫਾਈ, ਕੁੱਕਾ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤਾ ਵੀ ਦਿੱਤੀਆ ਗਈਆ। ਇਸ ਤੋਂ ਉਪਰੰਤ ਆਂਗਣਵਾੜੀ ਸੈਟਰਾ ਦੀ ਚੈਕਿੰਗ ਕੀਤੀ ਗਈ। ਸੈਟਰਾਂ ਵਿਖੇ ਲਾਭਪਾਤਰੀਆ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਸੈਂਟਰਾ ਦੇ ਕੰਮ ਸਬੰਧੀ ਮੈਂਬਰ ਸਾਹਿਬਾਨ ਵਲੋਂ ਸੁਤੰਸ਼ਟੀ ਪ੍ਰਗਟ ਕੀਤੀ ਗਈ ਅਤੇ ਨਾਲ ਹੀ ਹੋਰ ਸੁਧਾਰਾ ਸਬੰਧੀ ਦਿਸਾਂ ਨਿਰਦੇਸ ਵੀ ਦਿੱਤੇ ਗਏ।
ਇਸ ਦੌਰੇ ਦੌਰਾਨ ਲਾਭਪਾਤਰੀਆ ਨੂੰ ਮੈਂਬਰ ਸਾਹਿਬਾਨ ਵਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ) ਲੁਧਿਆਣਾ ਕੋਲ ਦਰਜ ਵੀ ਕਰਵਾ ਸਕਦੇ ਹਨ। ਉਪਰੋਕਤ ਸਥਾਨਾ ਦੀ ਚੈਕਿੰਗ ਕਰਨ ਉਪਰੰਤ ਮੈਂਬਰ ਸਾਹਿਬਾਨ ਵਲੋਂ ਹਾਜ਼ਰ ਅਧਿਕਾਰੀਆ ਦਾ ਧੰਨਵਾਦ ਕਰਦੇ ਹੋਏ ਦੌਰੇ ਦੀ ਸਮਾਪਤੀ ਕੀਤੀ ਗਈ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)