March 28, 2026 17:50:42

ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 68 'ਚ ਆਮ ਆਦਮੀ ਕਲੀਨਿਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ

Oct31,2025 | Meenu Galhotra | Ludhiana

ਕਿਹਾ! ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਖ ਤਰਜੀਹ

ਹਲਕੇ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ, ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 68 ਅਧੀਨ ਚੰਦਰ ਨਗਰ ਦੀ ਗਲੀ ਨੰ: 5 ਵਿਖੇ 10ਵੇਂ ਆਮ ਆਦਮੀ ਕਲੀਨਿਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ।

ਵਿਧਾਇਕ ਬੱਗਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਭਾਗ ਲੱਗੇ ਹਨ ਜਿਸਦੇ ਤਹਿਤ ਸੂਬੇ ਦੇ ਹਰ ਹਲਕੇ, ਮੁਹੱਲੇ ਅਤੇ ਪਿੰਡਾਂ ਵਿੱਚ ਆਮ ਆਦਮੀ ਕਲੀਨਿਕ ਖੁਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਕਲੀਨਿਕਾਂ ਵਿੱਚ ਜਿੱਥੇ ਲੋਕ ਆਪਣੇ ਟੈਸਟ ਮੁਫ਼ਤ ਕਰਵਾ ਰਹੇ ਹਨ ਉਥੇ ਸਰਕਾਰ ਵੱਲੋਂ ਫ੍ਰੀ ਇਲਾਜ ਦੀ ਵੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ।

ਇਸ ਮੌਕੇ ਕੌਂਸਲਰ ਪੁਸ਼ਪਿੰਦਰ ਭਨੋਟ ਬਿੱਟੂ, ਸੰਨੀ ਭਨੋਟ, ਰਾਜਾ ਮਹਿਨ, ਸੰਜੀਵ ਥਾਪਰ, ਪ੍ਰਿੰਸੀਪਲ ਸਵਿਤਾ ਅੰਸਲ, ਪਰਵੀਨ ਜਿੰਦਲ, ਰਾਕੇਸ਼ ਕਨੌਜੀਆ, ਬਨਵਾਰੀ ਲਾਲ, ਦੀਪਕ ਖੋਸਲਾ, ਨਰੇਸ਼ ਕੁਮਾਰ, ਭਾਰਤ ਭੂਸ਼ਣ ਡਾਵਰ, ਰਜਿੰਦਰ ਗੁਪਤਾ, ਹੀਰਾ ਲਾਲ, ਜੱਸੀ ਕਲਿਆਣ, ਭਾਰਤੀ ਭਨੋਟ, ਠਾਕੁਰ ਜੀ, ਜਗਦੀਸ਼ ਪੰਛੀ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

Mla-Bagga-Inaugurates-Construction-Works-Of-Aam-Aadmi-Clinic-In-Ward-No-68


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead