-ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ - ਦਲਜੀਤ ਸਿੰਘ ਗਰੇਵਾਲ
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਭਾਈ ਵਾਲਾ ਚੌਂਕ ਸਥਿਤ ਬੁੱਤ ਉੱਪਰ ਫੁੱਲ ਮਲਾਵਾਂ ਭੇਂਟ ਕਰ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਜੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ੁਰੂ ਕੀਤੀ ਲਹਿਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀਆਂ ਦਾ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਿਸ ਲਹਿਰ ਦੀ ਸ਼ੁਰੂਆਤ ਅਮਰੀਕਾ ਤੋਂ ਕੀਤੀ ਗਈ ਸੀ ਉਸ ਲਹਿਰ ਵਿੱਚ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ, ਜਿਨ੍ਹਾਂ ਆਜ਼ਾਦੀ ਦੀ ਲਹਿਰ ਵਿੱਚ ਆਪਣਾ ਵੱਡਾ ਯੋਗਦਾਨ ਪਾਇਆlਇਸ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਵੀ ਧਰਨਾ ਪ੍ਰਦਰਸ਼ਨ ਹੋਵੇ ਤਾਂ ਕਰਤਾਰ ਸਿੰਘ ਸਰਾਭਾ ਜਰੂਰ ਸ਼ਾਮਲ ਹੁੰਦਾ ਰਿਹਾ, ਉਹਨਾਂ ਕਿਹਾ ਕਿ ਛੋਟੀ ਉਮਰੇ ਉਹਨਾਂ ਵੱਲੋਂ ਆਜ਼ਾਦੀ ਲਈ ਹਰ ਤਰ੍ਹਾਂ ਦੇ ਜਰੂਰੀ ਕਦਮ ਚੁੱਕੇ ਗਏ ਅਤੇ ਉਸ ਸਮੇਂ ਦੀ ਜਾਲਮ ਸਰਕਾਰ ਵੱਲੋਂ ਕਰਤਾਰ ਸਿੰਘ ਸਰਾਭਾ ਨੂੰ ਨਿੱਕੀ ਉਮਰੇ ਹੀ ਫਾਂਸੀ 'ਤੇ ਲਟਕਾ ਦਿੱਤਾ ਗਿਆ।ਵਿਧਾਇਕ ਗਰੇਵਾਲ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਸਨ। ਉਹਨਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਰਾਜਗੁਰੂ ਵੱਲੋ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਜਰੂਰ ਯਾਦ ਰੱਖਣ ਕਿਉਂਕਿ ਅਸੀਂ ਜੇ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤਾਂ ਉਹ ਸਾਡੇ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਸਦਕਾ ਹੈ।ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਤੋਂ ਹੀ ਸ਼ਹੀਦਾਂ ਵੱਲੋਂ ਵੇਖੇ ਸੁਫਨਿਆਂ 'ਤੇ ਪਹਿਰਾ ਦੇਣ ਵਾਲੀ ਸਰਕਾਰ ਹੈ, ਉਹਨਾਂ ਕਿਹਾ ਕਿ ਇਹ ਸੂਬੇ ਦੀ ਪਹਿਲੀ ਸਰਕਾਰ ਹੈ ਜਿਸ ਨੇ ਸਰਕਾਰ ਬਣਨ ਤੋਂ ਬਾਅਦ ਆਪਣਾ ਸੋਂਹ ਚੁੱਕ ਸਮਾਗਮ ਵੀ ਸ਼ਹੀਦਾਂ ਦੀ ਧਰਤੀ 'ਤੇ ਰੱਖਿਆ ਅਤੇ ਉਨਾਂ ਦੇ ਦਰਸ਼ਾਏ ਮਾਰਗ 'ਤੇ ਚੱਲਣ ਦੀ ਅਹਿਦ ਲਈ।ਇਸ ਮੌਕੇ ਕੌਂਸਲਰ ਸੁਖਮੇਲ ਗਰੇਵਾਲ, ਅਸ਼ਵਨੀ ਸ਼ਰਮਾ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਅਨੁੰਜ ਚੌਧਰੀ, ਰਾਜ ਗਰੇਵਾਲ, ਕੁਲਵਿੰਦਰ ਗਰੇਵਾਲ, ਜਗਜੀਤ ਗਰੇਵਾਲ, ਭੂਸ਼ਨ ਸ਼ਰਮਾ, ਕੌਂਸਲਰ ਸੁਰਜੀਤ ਠੇਕੇਦਾਰ, ਸੁਖਵੰਤ ਸਿੰਘ ਸੁੱਖਾ, ਰਾਮੇਸ਼ ਪਿੰਕਾ , ਇੰਦਰਦੀਪ ਮਿੰਕੂ, ਸੁਰਿੰਦਰ ਮਦਾਨ, ਬਾਬੂ ਲਾਲ ਸ਼ਰਮਾ, ਇੰਦਰਪ੍ਰੀਤ ਗੱਗੂ, ਰਮਨਦੀਪ ਕੌਰ, ਮੰਨੂ ਗਰੇਵਾਲ, ਗੱਗੀ ਸ਼ਰਮਾ, ਸੋਨੂੰ ਗਿੱਲ, ਵਿੱਕੀ ਵਰਮਾ, ਅੰਕੁਰ ਗੁਲਾਟੀ, ਮਨਵੀਰ ਸੰਧੂ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ।
Mla-Grewal-Pays-Tribute-To-Martyr-Kartar-Singh-Sarabha-On-His-Martyrdom-Day
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)