March 28, 2026 10:06:36

315ਵੇਂ ਸਰਹਿੰਦ ਫਤਿਹ ਦਿਵਸ 'ਤੇ 13 ਮਈ ਨੂੰ ਰਕਬਾ ਭਵਨ ਤੋਂ ਆਰੰਭ ਹੋਣ ਵਾਲੇ ਇਤਿਹਾਸਿਕ ਫਤਿਹ ਮਾਰਚ ਦੀਆਂ ਤਿਆਰੀਆਂ ਮੁਕੰਮਲ- ਬਾਵਾ

May11,2025 | Meenu Galhotra | Ludhiana

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਰੂਪ ਕਰੇਗਾ ਚੱਪੜਚਿੜੀ ਸਰਹਿੰਦ ਜਾਣ ਵਾਲੇ ਫਤਿਹ ਮਾਰਚ ਦੀ ਅਗਵਾਈ
13 ਮਈ ਨੂੰ ਹਰ ਕਿਸਾਨ ਆਪਣੇ ਘਰ ਦੇ ਬਨੇਰੇ 'ਤੇ ਦੇਸੀ ਘਿਓ ਦਾ ਦੀਵਾ ਬਾਲੇ ਅਤੇ ਘਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਸੁਸ਼ੋਭਿਤ ਕਰੇ

ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਡਾ. ਜਗਤਾਰ ਸਿੰਘ ਧੀਮਾਨ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਜਨਰਲ ਸਕੱਤਰ ਜਸਵੰਤ ਸਿੰਘ ਛਾਪਾ, ਦਲਜੀਤ ਸਿੰਘ ਯੂ.ਐੱਸ.ਏ, ਡਾ. ਸੰਜੀਵ ਦੇਵਗਨ, ਕਰਨਲ ਸੁਨੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਕੌਮੀ ਪ੍ਰਧਾਨ ਬਾਵਾ ਨੇ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 13 ਮਈ ਨੂੰ ਸਰਹਿੰਦ ਫਤਿਹ ਦਿਵਸ 'ਤੇ ਸਵੇਰੇ ਕੱਢੇ ਜਾ ਰਹੇ ਵਿਸ਼ਾਲ ਮਾਰਚ ਦੀਆਂ ਤਿਆਰੀਆਂ ਮੁਕੰਮਲ ਹਨ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੂਪ ਦੀ ਅਗਵਾਈ ਹੇਠ ਇਹ ਫਤਿਹ ਮਾਰਚ ਰਕਬਾ ਭਵਨ ਤੋਂ ਸੈਂਕੜੇ ਗੱਡੀਆਂ ਦੇ ਕਾਫਲੇ ਸਮੇਤ ਸਵੇਰੇ 10 ਵਜੇ ਅਰੰਭ ਹੋਵੇਗਾ ਜੋ ਦੁਪਹਿਰ 1 ਵਜੇ ਚੱਪੜਚਿੜੀ ਪਹੁੰਚੇਗਾ। ਚੱਪੜਚਿੜੀ ਵਿਖੇ ਢਾਡੀ, ਕਵੀਸ਼ਰ ਅਤੇ ਇਤਿਹਾਸਕਾਰ ਵਿਚਾਰ ਪੇਸ਼ ਕਰਨਗੇ। ਇਹ ਮਾਰਚ ਲੰਗਰ ਛਕਣ ਤੋਂ ਬਾਅਦ 3 ਵਜੇ ਸਰਹਿੰਦ ਵਿਖੇ ਫਤਿਹ ਦਾ ਝੰਡਾ ਲਹਿਰਾਉਣ ਲਈ ਰਵਾਨਾ ਹੋਵੇਗਾ। ਝੰਡਾ ਲਹਿਰਾਉਣ ਦੀ ਰਸਮ ਸ਼ਾਮ 5 ਵਜੇ ਹੋਵੇਗੀ। ਉਪਰੰਤ ਫਤਿਹਗੜ੍ਹ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਅਤੇ ਚੜਦੀ ਕਲਾਂ ਦੀ ਅਰਦਾਸ ਹੋਵੇਗੀ ਅਤੇ ਸਮਾਪਤੀ ਹੋਵੇਗੀ।
ਇਸ ਸਮੇਂ ਬਾਵਾ ਨੇ ਅਪੀਲ ਕੀਤੀ ਕਿ ਹਰ ਕਿਸਾਨ 13 ਮਈ ਨੂੰ ਆਪਣੇ ਘਰ ਦੇ ਬਨੇਰੇ 'ਤੇ ਦੇਸੀ ਘਿਓ ਦਾ ਦੀਵਾ ਬਾਲੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਸੁਸ਼ੋਭਿਤ ਕਰੇ ਕਿਉਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ ਸਦਕਾ ਹੀ ਅੱਜ ਦੇ ਕਿਸਾਨ ਮੁਜਾਹਰਿਆਂ ਤੋਂ ਜਮੀਨਾਂ ਦੇ ਮਾਲਕ ਬਣੇ ਹਨ ਕਿ ਹੱਲ ਵਾਹਕ ਹੀ ਜਮੀਨ ਦਾ ਮਾਲਕ ਹੋਵੇ। ਇਸ ਸਮੇਂ ਫਾਊਂਡੇਸ਼ਨ ਵੱਲੋਂ ਯੂਥ ਨੇਤਾ ਅਮਿਤ ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਮਾਰਚ 'ਚ ਸਬੰਧੀ ਟੀ-ਸ਼ਰਟਾਂ ਬਣਵਾਕੇ ਸੰਗਤਾਂ ਨੂੰ ਭੇਂਟ ਕੀਤੀਆਂ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੰਜੀਵ ਦੇਵਗਨ, ਜਗਜੀਵਨ ਸਿੰਘ ਗਰੀਬ, ਢਾਡੀ ਬਲਦੇਵ ਸਿੰਘ, ਢਾਡੀ ਜਤਿੰਦਰ ਸਿੰਘ ਰਕਬਾ, ਸੁੱਚਾ ਸਿੰਘ ਤੁਗਲ, ਯੂਥ ਪ੍ਰਧਾਨ ਰਣਵੀਰ ਸਿੰਘ ਹੰਬੜਾਂ, ਜਸਪ੍ਰੀਤ ਸਿੰਘ, ਸੁਰਿੰਦਰ ਸਿੰਘ ਕੇ.ਡੀ, ਦਵਿੰਦਰ ਢੇਸੀ, ਜਸਪ੍ਰੀਤ ਸਿੰਘ ਢੇਸੀ, ਅਮਰਪਾਲ ਸਿੰਘ ਬੰਮਰਾ, ਗਗਨਦੀਪ ਬੰਮਰਾ, ਅੰਮ੍ਰਿਤਪਾਲ ਸਿੰਘ ਸ਼ੰਕਰ ਆਦਿ ਹਾਜ਼ਰ ਸਨ।

Preparations-For-The-Historic-Fateh-March-To-Begin-From-Rakba-Bhawan-On-May-13-On-The-315th-Sirhind-Fateh-Diwas-Are-Complete-Bawa


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead