ਸੈਂਕੜੇ ਕਿਸਾਨਾਂ ਨੇ ਦੇਰ ਰਾਤ ਤੱਕ ਆਪਣੇ ਘਰ ਦੀਵਾ ਜਗਾਇਆ ਅਤੇ ਮੋਬਾਇਲ ਫੋਨ 'ਤੇ ਫੋਟੋ ਪਾ ਕੇ ਖੁਸ਼ੀ ਸਾਂਝੀ ਕੀਤੀ
ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਝੰਡੇ ਲਹਿਰਾਕੇ ਦੇਸੀ ਘਿਓ ਦੇ ਦੀਵੇ ਬਾਲਕੇ ਅਤੇ ਮਿਠਾਈਆਂ ਵੰਡਕੇ 14 ਮਈ 1710 ਦਾ ਖੁਸ਼ੀਆਂ ਭਰਿਆ ਇਤਿਹਾਸਿਕ ਦਿਹਾੜਾ ਮਨਾਇਆ ਜਦੋਂ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ 14 ਮਈ ਨੂੰ ਸਰਹਿੰਦ 'ਤੇ ਫਤਿਹ ਦਾ ਝੰਡਾ ਲਹਿਰਾਇਆ ਸੀ ਅਤੇ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਸੀ ਜਿਸ 'ਤੇ ਉਕਰਿਆ ਸੀ-
"ਦੇਗ ਤੇਗ ਫ਼ਤਹਿ ਨੁਸਰਤ ਬੇਦਰੰਗ
ਯਾਵਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ"
ਅੱਜ ਇਸ ਪਵਿੱਤਰ ਇਤਿਹਾਸਿਕ ਦਿਹਾੜੇ 'ਤੇ ਦੇਰ ਰਾਤ ਤੱਕ ਸੈਂਕੜੇ ਮੋਬਾਇਲ ਫੋਨਾਂ 'ਤੇ ਕਿਸਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਫੋਟੋਆਂ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਰਕਬਾ ਭਵਨ ਵਿਖੇ ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਦਲਜੀਤ ਸਿੰਘ ਹਿੱਸੋਵਾਲ ਯੂ.ਐੱਸ.ਏ ਜਨਰਲ ਸਕੱਤਰ ਫਾਊਂਡੇਸ਼ਨ, ਸਰਪੰਚ ਰਕਬਾ ਸ਼ਰਮਾ, ਜਗਜੀਵਨ ਸਿੰਘ ਗਰੀਬ, ਸੁਰਿੰਦਰ ਭਲਵਾਨ ਰਕਬਾ, ਨਵੀ ਮਾਣਕ ਯੂਥ ਨੇਤਾ ਹਾਜ਼ਰ ਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)