June 27, 2026 22:56:07

ਜਰਖੜ ਖੇਡਾਂ ਦੇ ਫਾਈਨਲ ਤੇ ਹੋਵੇਗਾ 7 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ

Feb14,2026 | Meenu Galhotra/Anupam | Ludhiana

ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਈਆਂ ਜਾਣ ਵਾਲੀਆਂ ਜੀਐਸਟੀ ਟਰੱਕ ਪਰਮਿਟ, ਏਵਨ ਸਾਈਕਲ, 38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜਿਨਾਂ ਦੇ ਫਾਈਨਲ ਮੁਕਾਬਲੇ ਭਲਕੇ 15 ਫਰਵਰੀ 2026 ਨੂੰ ਹੋਣਗੇ । ਇਸ ਮੌਕੇ ਫਾਈਨਲ ਸਮਾਰੋਹ ਉੱਤੇ 15 ਫਰਵਰੀ ਨੂੰ ਦੁਪਹਿਰ 1 ਵਜੇ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਖੇਡ ਸਮਰਥਕ ਅਧਿਕਾਰੀ ਸ੍ਰੀ ਚੰਦਰਸ਼ੇਖਰ ਨੂੰ " ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ" ਨਾਲ ਸਨਮਾਨਿਆ ਜਾਵੇਗਾ। ਸ੍ਰੀ ਚੰਦਰਸ਼ੇਖਰ ਜੋ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ ਹਾਕੀ ਨੂੰ ਪ੍ਰਫੁੱਲਤ ਕਰਨ ਵਿੱਚ ਉਹਨਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ।
ਪਦਮ ਸ੍ਰੀ ਬਲਦੇਵ ਸਿੰਘ ਨੂੰ ਭਗਤ ਪੂਰਨ ਸਿੰਘ ਐਵਾਰਡ" ਨਾਲ , ਸਨਮਾਨਿਆਂ ਜਾਵੇਗਾ। ਉਹਨਾਂ ਨੇ ਆਪਣੀ ਕੋਚਿੰਗ ਤਹਿਤ 200 ਤੋਂ ਵੱਧ ਓਲੰਪੀਅਨ ਅਤੇ ਅੰਤਰਰਾਸ਼ਟਰੀ ਖਿਡਾਰੀ ਅਤੇ ਖਿਡਾਰਨਾਂ ਪੈਦਾ ਕੀਤੇ ਹਨ। ਉਹਨਾਂ ਦੇ ਕੋਚਿੰਗ ਹੁਨਰ ਸਦਕਾ ਹੀ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਭਾਰਤ ਦੀ ਹਾਕੀ ਦੀ ਰਾਜਧਾਨੀ ਬਣਿਆ ਹੈ।
ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ"ਪੰਜਾਬ ਦਾ ਮਾਣ ਐਵਾਰਡ" ਦਿੱਤਾ ਜਾਵੇਗਾ। ਪ੍ਰਭਦੀਪ ਸਿੰਘ ਬਹੁਪੱਖੀ ਹੁਨਰਮੰਦ ਸਖਸ਼ੀਅਤ ਹੈ । ਉਹਨਾਂ ਦੇ ਲਿਖਣ ਦਾ ਹੁਨਰ ਅਤੇ ਸਟੇਜ ਉੱਤੇ ਵਿਚਾਰਾਂ ਨੂੰ ਰੱਖਣ ਦੀ ਕਲਾਕਾਰੀ ਸ਼ਲਾਘਾਯੋਗ ਹੈ।
ਸ਼੍ਰੀਮਤੀ ਸਿਮਰਨਜੀਤ ਕੌਰ ਗਿੱਲ ਪ੍ਰੋ ਵਾਈਸ ਚਾਂਸਲਰ ਸੀ ਟੀ ਯੂਨੀਵਰਸਿਟੀ ਲੁਧਿਆਣਾ ਨੂੰ "ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ" ਨਾਲ, ਸਿਮਰਨਜੀਤ ਕੌਰ ਗਿੱਲ ਦਾ ਸਿੱਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ।
ਪੱਤਰਕਾਰ ਦਵਿੰਦਰਪਾਲ ਸਿੰਘ ਚੰਡੀਗੜ੍ਹ ਨੂੰ "ਪੰਜਾਬ ਦੀ ਪੱਤਰਕਾਰੀ ਦਾ ਮਾਣ ਐਵਾਰਡ" ਦੇ ਨਾਲ ਸਨਮਾਨਿਆ ਜਾਵੇਗਾ । ਪੱਤਰਕਾਰ ਦਵਿੰਦਰ ਪਾਲ ਸਿੰਘ ਦੀਆਂ ਅਖਬਾਰੀ ਲਿਖਤਾਂ ਅਤੇ ਟੀਵੀ ਚੈਨਲਾਂ ਉੱਤੇ ਰਾਜਨੀਤਿਕ ਅਤੇ ਸਮਾਜਿਕ ਵਿਸ਼ਿਆਂ ਉੱਤੇ ਗੱਡੀਆਂ ਗਈਆਂ ਸਟੋਰੀਆਂ ਬਹੁਤ ਹੀ ਕਾਬਲੇਤਰੀਫ ਹੁੰਦੀਆਂ ਹਨ।
ਉੱਭਰਦਾ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋ ਨੂੰ "ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ " ਨਾਲ ਸਨਮਾਨਿਆ ਜਾਵੇਗਾ ਹਰਸ਼ਵੀਰ ਸਿੰਘ ਭਾਰਤੀ ਸੈਕਲਿੰਗ ਦੇ ਭਵਿੱਖ ਦਾ ਵਾਰਸ ਹੈ ਆਉਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਉਹਨਾਂ ਤੋਂ ਤਗਮਾ ਜਿੱਤਣ ਦੀ ਵੱਡੀ ਆਸ ਹੈ।
ਵੇਟਰਨਜ਼ ਹਾਕੀ ਖਿਡਾਰੀ ਕਰਮਜੀਤ ਸਿੰਘ ਗਰੇਵਾਲ ਯੂ ਐਸ ਏ ਨੂੰ ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਦੇ ਨਾਲ ਸਨਮਾਨਿਆ ਜਾਵੇਗਾ। ਕਰਮਜੀਤ ਸਿੰਘ ਗਰੇਵਾਲ ਜਿੰਨਾ ਵਧੀਆ ਖਿਡਾਰੀ ਰਿਹਾ ,ਉਸ ਤੋਂ ਵਧੀਆ ਖੇਡ ਪ੍ਰਬੰਧਕ ਹੈ ਉਹਨਾਂ ਦਾ ਜੀਵਨ ਖੇਡਾਂ ਪ੍ਰਤੀ ਹਮੇਸ਼ਾ ਸਮਰਪਿਤ ਹੈ। ਭਲਕੇ
ਫਾਈਨਲ ਸਮਾਰੋਹ ਤੇ 15 ਫ਼ਰਵਰੀ ਨੂੰ ਸ਼ਖਸੀਅਤਾਂ ਨੂੰ ਵੱਖ ਵੱਖ ਖੇਡ ਐਵਾਰਡਾਂ, ਯਾਦਗਰੀ ਚਿੰਨ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਬਾਅਦ ਦੁਪਹਿਰ 3 ਵਜੇ ਨਾਮੀ ਲੋਕ ਗਾਇਕਾ ਸਤਵਿੰਦਰ ਬਿੱਟੀ, ਜਸਵੰਤ ਸੰਦੀਲਾ,ਨੀਤੂ ਵਿਰਕ, ਗੁਰਜਾਨ ਆਦਿ ਹੋਰ ਗਾਇਕਾਂ ਦਾ ਖੁੱਲਾ ਅਖਾੜਾ ਵੀ ਲੱਗੇਗਾ।

Special-Honour-For-7-Personalities-At-Jarkhar-Games-Finals-On-Feb-15


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead